ਜਦੋਂ ਤੱਕ ਡਰੱਗ ਮਾਫੀਆ ਦੇ ਮੁੱਖ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਇਨਸਾਫ਼ ਨਹੀਂ ਹੋਵੇਗਾ, ਐਫ.ਆਈ.ਆਰ ਸਿਰਫ਼ ਇੱਕ ਪਹਿਲਾ ਕਦਮ ਹੈ। ਮੈਂ ਸਜ਼ਾ ਮਿਲਣ ਤੱਕ ਲੜਾਂਗਾ, ਅਜਿਹੀ ਸਜ਼ਾ ਜੋ ਪੀੜ੍ਹੀਆਂ ਲਈ ਇਸ ਘੋਰ ਜ਼ੁਰਮ ਨੂੰ ਰੋਕਣ ਦਾ ਕੰਮ ਕਰੇ। ਸਾਨੂੰ ਇਮਾਨਦਾਰ ਅਤੇ ਸੱਚੇ ਆਗੂਆਂ ਨੂੰ ਚੁਣਨਾ ਅਤੇ ਨਸ਼ਾ ਤਸਕਰਾਂ ਤੇ ਉਹਨਾਂ ਦੇ ਸਰਪ੍ਰਸਤਾਂ ਨੂੰ ਹਰ ਹਾਲਾਤ ’ਚ ਨਿਕਾਰਨਾ ਚਾਹੀਦਾ ਹੈ।